ਗਠੀਏ (ਰਿਊਮਾਟੋਇਡ ਆਰਥਰਾਈਟਿਸ) ਦੇ ਇਲਾਜ ਦੇ ਵਿਕਲਪ

Loading the player...

ਡਾ. Navjot Dhindsa, MD., FRCPC, ਕ੍ਰਾਂਤੀਕਾਰੀ ਸਹਾਇਕ ਇਲਾਜਾਂ ਸਮੇਤ ਗਠੀਏ ਦੇ ਇਲਾਜ ਲਈ ਵੱਖ-ਵੱਖ ਇਲਾਜਾਂ ਬਾਰੇ ਗੱਲਬਾਤ ਕਰਦੇ ਹਨ।

ਡਾ. Navjot Dhindsa, MD., FRCPC, ਕ੍ਰਾਂਤੀਕਾਰੀ ਸਹਾਇਕ ਇਲਾਜਾਂ ਸਮੇਤ ਗਠੀਏ ਦੇ ਇਲਾਜ ਲਈ ਵੱਖ-ਵੱਖ ਇਲਾਜਾਂ ਬਾਰੇ ਗੱਲਬਾਤ ਕਰਦੇ ਹਨ।

150292 Views
Video transcript

ਡਾ. Navjot Dhindsa, MD., FRCPC, ਕ੍ਰਾਂਤੀਕਾਰੀ ਸਹਾਇਕ ਇਲਾਜਾਂ ਸਮੇਤ ਗਠੀਏ ਦੇ ਇਲਾਜ ਲਈ ਵੱਖ-ਵੱਖ ਇਲਾਜਾਂ ਬਾਰੇ ਗੱਲਬਾਤ ਕਰਦੇ ਹਨ।

ਗਠੀਏ ਨੂੰ ਅੰਗ੍ਰੇਜ਼ੀ ਵਿੱਚ ਰਿਊਮਾਟੋਇਡ ਆਰਥ੍ਰਾਇਟਿਸ ਕਹਿੰਦੇ ਹਨ। ਇਹ ਬਿਮਾਰੀ ਵਿੱਚ ਜੋੜਾਂ ਤੇ ਅਸਰ ਪੈਂਦਾ ਹੈ। ਛੋਟੇ ਜੋੜ ਤੇ ਵੱਡੇ ਜੋੜ ਵੀ, ਪਰ ਖਾਸਕਰ ਹੱਥਾਂ ਤੇ ਪੈਰਾਂ ਦੇ ਜੋੜ। ਸੋਜਿਸ਼ ਦੇ ਨਾਲ ਸਾਰੇ ਸਰੀਰ ਵਿੱਚ ਸੋਜਿਸ਼ ਵੀ ਹੋ ਜਾਂਦੀ ਹੈ। ਇਹਦੇ ਕਰਕੇ ਤੁਹਾਡੇ ਦਿਲ ਤੇ ਵੀ ਅਸਰ ਪੈ ਸਕਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਜਲਦੀ ਇਲਾਜ਼ ਹੋਵੇ, ਤਾਂ ਕਿ ਜੋੜਾਂ ਦਾ ਨੁਕਸਾਨ ਨਾ ਹੋਵੇ। ਗਠੀਏ ਦੀ ਬਿਮਾਰੀ ਲਈ ਅਕਸਰ ਹੀ ਮਰੀਜ਼ ਦਰਦ ਦੀ ਦਵਾਈ ਲੈਂਦੇ ਹਨ, ਬਰੂਫ਼ਨ ਜਾਂ ਨਪ੍ਰੌਕਸੈਨ ਇਹ ਦਵਾਈਆਂ ਦੇ ਨਾਲ ਦਰਦ ਘੱਟ ਜਾਂਦੀ ਹੈ, ਪਰ ਇਹ ਦਵਾਈਆਂ ਬਿਮਾਰੀ ਦਾ ਅਸਲੀ ਇਲਾਜ਼ ਨਹੀਂ ਕਰਦੀਆਂ, ਤਾਂ ਕਿ ਬਿਮਾਰੀ ਘੱਟ ਜਾਵੇ ਜਾਂ ਰੁੱਕ ਜਾਵੇ। ਗਠੀਏ ਦਾ ਇਲਾਜ਼ ਕਰਨ ਲਈ ਜੜ੍ਹ ਤੋਂ ਪਹਿਲੀ ਤੌਰ ਤੇ ਦਵਾਈਆਂ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਨਾਂ ਹੈ Methotrexate, ਜੋ ਗੋਲੀ ਹੁੰਦੀ ਹੈ, ਹਫ਼ਤੇ 'ਚ ਇੱਕ ਵਾਰੀ ਲਈ ਜਾਂਦੀ ਹੈ, ਦਵਾਈ ਦਾ ਚੰਗਾ ਅਸਰ ਕਰਨ ਲਈ ਕਈ ਵਾਰੀ ਅਸੀਂ ਇਹ ਦਵਾਈ ਨੂੰ ਇੰਜੈਕਸ਼ਨ ਰਾਹੀਂ ਵੀ ਦਿੰਦੇ ਹਾਂ। ਹੋਰ ਦਵਾਈਆਂ ਹੈਗੀਆਂ, ਹਾਈਡ੍ਰੌਕਸੀਕਲੋਰੋਕੁਈਨ, ਸਲਫ਼ਾਸਾਲਾਜ਼ਾਈਨ ਅਤੇ ਲੈਫ਼ਲੂਨੋਮਾਈਡ। ਗਠੀਏ ਦਾ ਜੜ੍ਹ ਤੋਂ ਇਲਾਜ਼ ਕਰਨ ਲਈ ਅਸੀਂ ਕਹਿੰਦੇ ਹਾਂ ਪਹਿਲੀ ਤੌਰ ਦੀਆਂ ਦਵਾਈਆਂ ਜਾਂ ਕਿ ਫ਼ੱਸਟ ਲਾਈਨ (First Line) DMARD ਇਹ ਦਵਾਈਆਂ ਨੂੰ ਅਗਰ ਠੀਕ ਤੌਰ 'ਤੇ ਵਰਤਿਆ ਜਾਵੇ, ਤੇ ਇਹ ਬਿਮਾਰੀ ਦਾ ਬਹੁਤ ਚੰਗਾ ਇਲਾਜ਼ ਹੋ ਸਕਦਾ ਹੈ। ਮੈਥੋਟ੍ਰੈਕਸੇਟ ਅਸੀਂ ਪਹਿਲੀ ਵਾਰੀ ਯੂਜ਼ (use) ਕਰਦੇ ਹਾਂ, ਇਹ ਗੋਲੀ ਵੀ ਹੁੰਦੀ ਹੈ ਜੋ ਹਫ਼ਤੇ 'ਚ ਇੱਕ ਵਾਰੀ ਲਈ ਜਾਂਦੀ ਹੈ। ਅਗਰ ਚੰਗੀ ਤਰ੍ਹਾਂ ਨਾ ਕੰਮ ਕਰੇ ਤਾਂ ਇਹ ਦਵਾਈ ਇੰਜੈਕਸ਼ਨ ਰਾਹੀ ਵੀ ਦੇ ਸਕਦੇ ਹਾਂ। ਹੋਰ ਦਵਾਈਆਂ ਹੈਗੀਆਂ ਨੇ ਹਾਈਡ੍ਰੌਕਸੀਕਲੋਰੋਕੁਈਨ, ਸਲਫ਼ਾਸਾਲਾਜ਼ਾਈਨ ਅਤੇ ਲੈਫ਼ਲੂਨੋਮਾਈਡ ਜਦ ਇਹ ਦਵਾਈਆਂ ਚੰਗੀ ਤੌਰ 'ਤੇ ਵਰਤੀਆਂ ਜਾਂਦੀਆਂ ਹਨ, ਇਹ ਬਿਮਾਰੀ ਦਾ ਬਹੁਤ ਵਧੀਆ ਇਲਾਜ਼ ਕਰ ਸਕਦੀਆਂ ਹਨ। ਗਠੀਏ ਦੇ ਇਲਾਜ਼ ਲਈ ਜਦੋਂ ਪਹਿਲੀ ਤੌਰ ਦੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਜਾਂ ਕੰਮ ਕਰਨ ਤੋਂ ਬਾਅਦ ਕੰਮ ਕਰਨਾ ਹੱਟ ਜਾਂਦੀਆਂ ਹਨ, ਤਾਂ ਤੁਹਾਡਾ ਰਿਊਮਾਟੌਲੋਜਿਸਟ ਡਾਕਟਰ ਤੁਹਾਨੂੰ ਦੂਜੀਆਂ ਦਵਾਈਆਂ ਦੇ ਬਾਰੇ ਦੱਸੇਗਾ। ਇਹ ਦਵਾਈਆਂ ਨੂੰ ਅਸੀਂ ਦੂਜੀ ਤੌਰ ਤੇ ਜਾਂ ਦੂਸਰੀ ਲਾਈਨ ਦੀਆਂ ਦਵਾਈਆਂ ਕਹਿੰਦੇ ਹਾਂ। ਇਹ ਦਵਾਈਆਂ, ਇੱਕ ਸਾਇੰਸ ਦੇ ਤੌਰ 'ਤੇ ਬਹੁਤ ਵੱਡੀ ਤਰੱਕੀ ਹੈ। ਇਹ ਦਵਾਈਆਂ ਗੋਲੀਆਂ ਵੀ ਹੋ ਸਕਦੀਆਂ ਨੇ, ਜੋ ਤੁਸੀਂ ਦਿਨ ਵਿੱਚ ਦੋ ਵਾਰੀ ਲੈਂਦੇ ਹੋ, ਜਾਂ ਫਿਰ ਇਹ ਦਵਾਈ ਤੁਹਾਡੀ ਚਮੜੀ ਦੇ ਥੱਲੇ ਦੇਣੀ ਪੈਂਦੀ ਹੈ, ਜਾਂ ਫਿਰ ਨਾੜੀ ਵਿੱਚ ਦੇਣੀ ਪੈਂਦੀ ਹੈ। ਇਹ ਦਵਾਈ ਹਫ਼ਤੇ 'ਚ ਇੱਕ ਵਾਰੀ, ਜਾਂ ਦੋ ਹਫ਼ਤਿਆਂ ਬਾਅਦ, ਜਾਂ ਤਿੰਨ ਹਫ਼ਤਿਆਂ ਬਾਅਦ, ਜਾਂ ਚਾਰ ਹਫ਼ਤਿਆਂ ਬਾਅਦ ਜਾਂ ਫਿਰ ਇੱਕ ਦਵਾਈ ਹੈ ਜਿਹੜੀ ਸਾਨੂੰ ਹਰ ਛੇ ਮਹੀਨੇ ਬਾਅਦ ਦੇਣੀ ਪੈਂਦੀ ਹੈ। ਇਹ ਦਵਾਈਆਂ ਜਦੋਂ ਮੈਂ ਪਹਿਲਾਂ ਦੱਸਿਆ ਹੈ, ਇਹ ਗਠੀਏ ਦੇ ਇਲਾਜ਼ ਲਈ ਇੱਕ ਬਹੁਤ ਹੀ ਵੱਡੀ ਤਰੱਕੀ ਹੈ। ਗਠੀਏ ਦੀ ਬਿਮਾਰੀ ਵਿੱਚ ਬਹੁਤ ਤਰੱਕੀ ਆ ਚੁੱਕੀ ਹੈ। ਇਹ ਬਿਮਾਰੀ ਲਈ ਹੋਰ ਜਾਣਨ ਵਾਸਤੇ ਆਪਣੇ ਰਿਊਮਾਟੌਲੋਜਿਸਟ ਨੂੰ ਮਿਲੋ।

Presenter: Dr. Navjot Dhindsa, Rheumatologist, Surrey, BC

Local Practitioners: Rheumatologist

ਗਠੀਏ ਬਾਰੇ ਵੀਡੀਓ ਪ੍ਰਸ਼ਨਾਵਲੀ ( 37 participated.)

ਗਠੀਏ ਦੇ ਇਲਾਜ ਦੇ ਵਿਕਲਪਾਂ ਨੂੰ ਸਮਝਣਾ

Questions
 
True
False
1

ਗਠੀਆ ਔਰਤਾਂ ਨਾਲੋਂ ਪੁਰਸ਼ਾਂ ਨੂੰ ਵੱਧ ਪ੍ਰਭਾਵਿਤ ਕਰਦਾ ਹੈ।

2

ਸੋਜ਼ਸ਼ ਰੋਧੀ ਦਵਾਈਆਂ ਜਿਵੇਂ ਕਿ ਬਿਊਪਰੋਫ਼ੈਨ (Ibuprofen) ਜਾਂ ਨਾਪਰੋਕਸਨ (Naproxen) ਸਿਰਫ ਗਠੀਏ ਦੇ ਲੱਛਣਾਂ ਦਾ ਇਲਾਜ ਕਰਦੀਆਂ ਹੈ ਅਤੇ ਲੰਮੇ ਸਮੇਂ ਵਿੱਚ ਹੋਣ ਵਾਲੇ ਜੋੜਾਂ ਦੇ ਨੁਕਸਾਨ ਨੂੰ ਨਹੀਂ ਰੋਕਦੀਆਂ।

3

ਪ੍ਰਮੁੱਖ ਇਲਾਜ ਜੋ ਤੁਹਾਡਾ ਗਠੀਏ ਦੇ ਰੋਗ ਦਾ ਮਾਹਰ ਗਠੀਏ ਦੇ ਮਰੀਜ਼ ‘ਤੇ ਆਜ਼ਮਾ ਸਕਦਾ ਹੈ ਉਸ ਨੂੰ ਰੋਗ ਸੋਧਕ ਏਜੰਟ (ਇਸ ਨੂੰ DMARDS ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ) ਕਹਿੰਦੇ ਹਨ।

4

ਗਠੀਆ ਔਰਤਾਂ ਨਾਲੋਂ ਪੁਰਸ਼ਾਂ ਨੂੰ ਵੱਧ ਪ੍ਰਭਾਵਿਤ ਕਰਦਾ ਹੈ।

5

ਗਠੀਆ ਔਰਤਾਂ ਨਾਲੋਂ ਪੁਰਸ਼ਾਂ ਨੂੰ ਵੱਧ ਪ੍ਰਭਾਵਿਤ ਕਰਦਾ ਹੈ। ਗਠੀਆ ਔਰਤਾਂ ਨਾਲੋਂ ਪੁਰਸ਼ਾਂ ਨੂੰ ਵੱਧ ਪ੍ਰਭਾਵਿਤ ਕਰਦਾ ਹੈ।

6

ਜੇਕਰ ਪ੍ਰਮੁੱਖ ਇਲਾਜ ਅਸਫ਼ਲ ਹੋ ਜਾਂਦੇ ਹਨ, ਤਾਂ ਸਹਾਇਕ ਇਲਾਜ ਵੀ ਉਪਲਬਧ ਹਨ ਅਤੇ ਇਸ ਵਿੱਚ ਮੂੰਹ ਰਾਹੀਂ ਦਵਾਈ ਦੇਣਾ, ਸਬਕੁਟੇਨੀਅਸ ਟੀਕੇ ਜਾਂ IV ਇੰਨਫਿਊਜ਼ਡ ਇਲਾਜ ਵੀ ਸ਼ਾਮਲ ਹੈ।

7

ਜੇਕਰ ਮਰੀਜ਼ ਪ੍ਰਮੁੱਖ ਇਲਾਜ ਕਰਵਾਉਣ ‘ਤੇ ਆਪਣੇ ਗਠੀਏ ਤੇ ਨਿਯੰਤਰਨ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਇਹ ਸੰਭਵ ਹੈ ਕਿ ਉਹ ਸਹਾਇਕ ਇਲਾਜ ਵਿੱਚ ਵੀ ਅਸਫ਼ਲ ਹੋਵੇਗਾ।

8

ਸਹਾਇਕ ਇਲਾਜ ਨੇ ਗਠੀਏ ਦੇ ਇਲਾਜ ਵਿੱਚ ਫੇਰ ਬਦਲ ਲੈ ਆਂਦੀ ਹੈ।

This content is for informational purposes only, and is not intended to be a substitute for professional medical advice, diagnosis or treatment. Always seek the advice of your physician or other qualified healthcare professional with any questions you may have regarding a medical condition.

QA Chat