Biosimilars for the Treatment of Rheumatoid Arthritis (Punjabi)

Biosimilars for the Treatment of Rheumatoid Arthritis (Punjabi)

Loading the player...

 Rheumatologist, discusses the benefits of Biosimilars in the treatment of Rheumatoid Arthritis.

 Rheumatologist, discusses the benefits of Biosimilars in the treatment of Rheumatoid Arthritis.

535412 Views
Video transcript

ਬਾਇਓਲੌਜਿਕਸ ਇੱਕ ਖਾਸ ਤੌਰ ਦੀਆਂ ਦਵਾਈਆਂ ਹਨ। ਇਹ ਦਵਾਈਆਂ ਜੀਵ ਤੌਰ 'ਤੇ ਬਣਦੀਆਂ ਹਨ। ਬਹੁਤ ਗੁੰਝਲਦਾਰ ਅਤੇ ਬਹੁਤ ਕਾਰਵਾਈ ਨਾਲ। ਇਹ ਦਵਾਈਆਂ ਗਠੀਏ ਦੀ ਬਿਮਾਰੀ ਲਈ ਅਤੇ ਹੋਰ ਤਰ੍ਹਾਂ ਦੇ ਜੋੜਾਂ ਦੀਆਂ ਬਿਮਾਰੀਆਂ, ਜਿੱਦਾਂ ਸੋਰਾਇਟਿਕ ਆਰਥ੍ਰਾਇਟਿਸ, ਐਂਕੌਲੋਜਿਕ ਸਪੌਂਡਿਲਾਈਟਿਸ ਲਈ ਵਰਤੀਆਂ ਜਾਂਦੀਆਂ ਹਨ। ਬਾਇਓਸਿਮੀਲਰ ਦਵਾਈਆਂ ਬਾਇਓਲੌਜਿਕਸ ਦਵਾਈਆਂ ਹਨ ਜੋ ਪਹਿਲੇ ਬਾਇਓਲੌਜਿਕਸ ਤੋਂ ਬਾਅਦ ਮਾਰਕੀਟ ਵਿੱਚ ਆਈਆਂ ਹਨ। ਇਨ੍ਹਾਂ ਦਵਾਈਆਂ ਨੂੰ ਬਣਾਉਣ ਲਈ ਓਨੀ ਹੀ ਜਾਣਕਾਰੀ, ਓਨੀ ਹੀ ਗੁੰਝਲਤਾ ਦੀ ਜ਼ਰੂਰਤ ਪਈ ਸੀ। ਇਹ ਦਵਾਈਆਂ ਮਾਰਕੀਟ 'ਚ ਆਉਣ ਤੋਂ ਪਹਿਲਾਂ ਸਰਕਾਰ ਓਨਾ ਹੀ ਕਾਰਵਾਈ ਕਰਦੀ ਹੈ ਜਿੰਨੀ ਪਹਿਲੇ ਬਾਇਓਲੌਜਿਕਸ ਲਈ ਕੀਤੀ ਗਈ ਸੀ। ਇਹ ਦਵਾਈਆਂ ਦਾ ਅਸਰ ਵੀ ਓਨਾ ਹੀ ਹੈ ਅਤੇ ਇਨ੍ਹਾਂ ਦਾ ਜੋ ਨੁਕਸਾਨ ਜਾਂ ਸਾਈਡ-ਇਫੈੱਕਟ ਹੋ ਸਕਦਾ ਹੈ, ਉਹ ਵੀ ਓਨਾ ਹੀ ਹੈ। ਪਰ ਇਹ ਦਵਾਈਆਂ ਥੋੜ੍ਹੀ ਜਿਹੀ ਪਹਿਲੀ ਬਾਇਓਲੌਜਿਕਸ ਤੋਂ ਜ਼ਰੂਰ ਫ਼ਰਕ ਹਨ, ਪਰ ਇਹ ਦਵਾਈਆਂ ਦਾ ਇਹ ਫ਼ਰਕ ਹੈ ਕਿ ਇਨ੍ਹਾਂ ਦੀ ਕੀਮਤ ਪਹਿਲੇ ਬਾਇਓਲੌਜਿਕਸ ਨਾਲੋਂ ਕਾਫ਼ੀ ਘੱਟ ਹੈ। ਬਾਇਓਸਿਮੀਲਰ ਦਵਾਈਆਂ ਨੂੰ ਵਰਤਣ ਲਈ ਕੰਪਨੀਆਂ ਵੱਲੋਂ ਕਾਫ਼ੀ ਸਹੂਲਤਾਂ ਮਿਲਣਗੀਆਂ, ਜਿੱਦਾਂ ਬਾਇਓਲੌਜਿਕਸ ਲਈ ਦਿੱਤੀਆਂ ਗਈਆਂ ਹਨ। ਇਹ ਸਹੂਲਤਾਂ ਤੁਹਾਨੂੰ ਇਨਫਿਊਜ਼ਨ ਕਲੀਨਿਕ ਜਾਣ ਵਾਸਤੇ ਤੇ ਇਹ ਦਵਾਈਆਂ ਨੂੰ ਕੀਮਤ ਤੋਂ ਘੱਟ ਸੱਪੋਰਟ ਦੇਣ ਵਾਸਤੇ ਜਾਂ ਫੇਰ ਤੁਹਾਨੂੰ ਇਹ ਦਵਾਈਆਂ ਜਦੋਂ ਤੁਸੀਂ ਇਹ ਵਰਤਦੇ ਹੋ, ਇਹਦੇ ਬਾਰੇ ਜੋ ਨੁਕਸਾਨ ਹੋ ਸਕਦਾ ਹੈ ਜਾਂ ਜੋ ਇਨ੍ਹਾਂ ਦਾ ਫਾਇਦਾ ਹੈ, ਉਹਦੇ ਬਾਰੇ ਜਿੰਨੇ ਵੀ ਸੱਪੋਰਟ ਪ੍ਰੋਗਰਾਮ ਬਾਇਓਲੌਜਿਕਸ ਲਈ ਹਨ, ਓਨੇ ਹੀ ਬਾਇਓਸਿਮੀਲਰ ਕੰਪਨੀਆਂ ਵੱਲੋਂ ਮਿਲਣਗੇ। ਅਗਰ ਤੁਸੀਂ ਬਾਇਓਸਿਮੀਲਰ ਬਾਰੇ ਹੋਰ ਜਾਂਚਣਾ ਚਾਹੁੰਦੇ ਹੋ ਤਾਂ ਆਪਣੇ ਰਿਊਮਾਟੌਲੋਜਿਸਟ ਨੂੰ ਮਿਲੋ, ਜੋ ਤੁਹਾਡੇ ਸਾਰੇ ਸਵਾਲ ਦਾ ਜਵਾਬ ਦੇ ਸਕਦੇ ਹਨ।

Presenter: Dr. Navjot Dhindsa, Rheumatologist, Surrey, BC

Local Practitioners: Rheumatologist

This content is for informational purposes only, and is not intended to be a substitute for professional medical advice, diagnosis or treatment. Always seek the advice of your physician or other qualified healthcare professional with any questions you may have regarding a medical condition.

QA Chat